
ਗੁਰੂ ਅਮਰਦਾਸ ਜੀ ਸਿੱਖਾਂ ਦੇ ਤੀਜੇ ਗੁਰੂ ਸਨ। ਗੁਰੂ ਅਮਰਦਾਸ ਜੀ ਦਾ ਜਨਮ 5 ਮਈ ਸੰਨ1479 ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਸਨ।
ਜਿੱਥੇ ਹੁਣ ਗੋਇੰਦਵਾਲ ਨਗਰ ਹੈ ਉਹ ਪਹਿਲਾਂ ਇੱਕ ਦਮ ਬੰਜਰ ਸੀ. ਉਸ ਜਮੀਨ ਦਾ ਮਾਲਕ ਸੀ ਗੋਇੰਦਾ ਨਾਮ ਦਾ ਇੱਕ ਵਿਅਕਤੀ. ਉਸ ਨੇ ਉਸ ਬੰਜਰ ਜਮੀਨ ਤੇ ਕਈ ਵਾਰ ਸ਼ਹਿਰ ਵਸਾਉਣ ਦੀ ਬਹੁਤ ਕੋਸ਼ਿਸ਼ ਕੀਤੀ. ਜਦੋਂ ਵੀ ਉਹ ਘਰ ਨੂੰ ਉਸਾਰਦਾ ਤਾਂ ਕੁੱਝ ਬਦਮਾਸ਼ ਆ ਕੇ ਕੰਧਾ ਨੂੰ ਢਾਹ ਦਿੰਦੇ ਅਤੇ ਸਭ ਕੁੱਝ ਉਜਾੜ ਦਿੰਦੇ.
ਗੋਇੰਦਾ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋ ਗਿਆ ਅਤੇ ਉਸ ਨੇ ਆ ਕੇ ਗੁਰੂ ਅੰਗਦ ਦੇਵ ਜੀ ਅੱਗੇ ਬੇਨਤੀ ਕੀਤੀ ਕੇ ਮਹਾਰਾਜ ਕਿਰਪਾ ਕਰ ਕੇ ਨਗਰ ਵਸਾਉਣ ਵਿੱਚ ਮੇਰੀ ਮਦਦ ਕਰੋ. ਮੈਂ ਉਸ ਥਾਂ ਤੇ ਆਪ ਜੀ ਲਈ ਵੀ ਸਥਾਨ ਬਨਵਾਉਣਾ ਚਾਹੁੰਦਾ ਹਾਂ. ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਨੇ ਗੋਵਿੰਦਾ ਦੀ ਬੇਨਤੀ ਨੂੰ ਪਰਵਾਣ ਕਰਦੇ ਹੋਏ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਗੋਇੰਦੇ ਦੇ ਨਾਲ ਜਾਣ.
ਪਰ ਉਹਨਾਂ ਦੇ ਪੁੱਤਰ ਨੇ ਜਾਣ ਲਈ ਨਾਂਹ ਕਰ ਦਿੱਤੀ, ਫਿਰ ਗੁਰੂ ਸਾਹਿਬ ਜੀ ਨੇ ਸ਼੍ਰੀ ਅਮਰਦਾਸ ਜੀ ਨੂੰ ਕਿਹਾ ਕਿ ਆਪ ਗੋਇੰਦੇ ਦੇ ਨਾਲ ਜਾ ਕੇ ਉਸ ਦੀ ਮਦਦ ਕਰਨ ਨਗਰ ਵਸਾਉਣ ਵਿੱਚ. ਸ਼੍ਰੀ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਹੁਕੁਮ ਨੂੰ ਸਿਰ ਮੱਥੇ ਪਰਵਾਣ ਕਰਦੇ ਹੋਏ ਗੋਇੰਦੇ ਦੇ ਨਾਲ ਜਾ ਕੇ ਨਗਰ ਵਸਾਉਣ ਵਿੱਚ ਮਦਦ ਕੀਤੀ.
ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਉਸ ਬੰਜਰ ਜਮੀਨ ਤੇ ਬਹੁਤ ਸੁੰਦਰ ਨਗਰ ਵਸਾਇਆ ਗਿਆ ਅਤੇ ਗੋਇੰਦੇ ਦੀ ਇੱਛਾ ਦੇ ਅਨੁਸਾਰ ਉਸ ਨਗਰ ਦਾ ਨਾਮ ਗੋਇੰਦਵਾਲ ਰੱਖਿਆ ਗਿਆ. ਉਸ ਸਥਾਨ ਤੇ ਗੁਰੂ ਸਾਹਿਬ ਜੀ ਦੇ ਲਈ ਵੀ ਇੱਕ ਬਹੁਤ ਸੁੰਦਰ ਸਥਾਨ ਬਣਾਇਆ ਗਿਆ ਬਾਅਦ ਵਿੱਚ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਹੁਕੁਮ ਅਨੁਸਾਰ ਗੁਰੂ ਅਮਰਦਾਸ ਸਾਹਿਬ ਜੀ ਨੇ ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ.
0 comments:
Post a Comment