SjS Computer Solutions
Other Link
Menu
Saturday, December 8, 2012
Dhadi Jatha Ajab Singh Ankhi - Gabru Punjab De Version 3 - Pind Rajpur B...
11:30 PM
Roop Rab Da - Ajeb Singh Ankhi - Dhadi Vaar Pind Rajpur Bhayan
11:30 PM
Dhadi Ajeb Singh Ankhi Parsang - Bhai Taru Singh Ji
11:30 PM
Dhadi Ajeb Singh Ankhi Parkash Purb Guru Nanak Dev Ji
10:30 PM
Bhai Sarbjit Singh Ji Hazoori Raagi Harminder Sahib - Kirtan Pind - Rajp...
9:30 PM
Katha Bhai Jaswant Singh Ji - Parkash Purb Guru Nanak Dev Ji - Pind Rajp...
8:00 PM
Bhai Sartaj Singh Ji Basrawa Wale Katha Pind Rajpur Bhayan
7:00 PM
Monday, May 7, 2012
Rajpur Bhayan Inauguration Gurudwara Pind Rajpur Bhayian
10:30 AM
Inauguration Gurudwara Pind Rajpur Bhayian
9:00 AM
Saturday, February 25, 2012
Second Wedding Anniversary refresh My Sweet Movement
9:00 AM
Sunday, February 19, 2012
Sewa Harkhowal 19-feb-2012
9:48 AM
Friday, January 13, 2012
Lohir Songs
9:00 AM
Lohri 2012 Song
9:00 AM
Lohri 2012 Sangha Family Pind Rajpur Bhaian
12:26 AM
Friday, April 1, 2011
Holla Mahalla Anandpur Sahib 2011
11:17 AM
Holla Mahalla Anandpur Sahib 2011
Tuesday, February 15, 2011
Dhadi Jatha Ajab Singh Ankhi
8:24 AM
Gabru Punjab De Dhadi Jatha Ajab Singh Ankhi Avtaar Purabh Sri Guru Gobind Singh Ji from Nagar Kirtan Pind Rajpur Bhayan, Hoshiarpur
Tuesday, January 25, 2011
Babies Style RingTone Yaar Anmulle
10:44 AM
Babies Style Yaar Anmuule Punjabi Video Ring Tone
Download Mobile Video Ringtone
1. Download 3gp Video Size 1.05 MB (176x144)
2. Download Mp4 Video Size 4.17 MB (320x240)
Wednesday, June 10, 2009
ਸ੍ਰੀ ਗੁਰੂ ਗਰੰਥ ਸਾਹਿਬ ਜੀ
12:19 PM
ਸ੍ਰੀ ਗੁਰੂ ਗਰੰਥ ਸਾਹਿਬ ਜੀ ਸ਼ਬਦ ਰੂਪ ਦੇ ਗੁਰੂ ਹਨ |
ਸ੍ਰੀ ਗੁਰੂ ਗਰੰਥ ਸਾਹਿਬ- ਆਦਿ ਗਰੰਥ ਯਾ ਆਦਿ ਸ੍ਰੀ ਗੁਰੂ ਗਰੰਥ ਸਾਹਿਬ ਕਰਕੇ ਵੀ ਜਾਣੇ ਜਾਂਦੇ-ਅੱਜ ਸਿਖਾਂ ਦੇ ਸ਼ਾਖਸਾਤ ਗੁਰੂ ਹਨ।ਇਨ੍ਹਾਂ ਪਦਿਆਂ ਵਿਚ ਮੂਲ ਸ਼ਬਦ ਹੈ ਗਰੰਥ ਜਿਸ ਦਾ ਲਫ਼ਜ਼ੀ ਅਰਥ ਹੈ ਕਿਤਾਬ।ਸਾਹਿਬ ਤੇ ਸ੍ਰੀ ,ਸਾਹਿਬ ਸਤਕਾਰ ਦੇ ਲਖਾਇਕ ਹਨ,ਗੁਰੂ ਸ਼ਬਦ ਗੁਰਿਆਈ ਦੇ ਵਾਰਸ ਹੋਣ ਨਾਲ ਸੰਬੰਧ ਰਕਦਾ ਹੈ ਅਤੇ ਆਦਿ ਦੇ ਲਫ਼ਜ਼ੀ ਮਾਹਿਨੇ ਹਨ ਮੁਢਲਾ ਯਾ ਪਹਿਲਾ, ਜੋ ਇਸ ਗਰੰਥ ਨੁੰ ਸਿਖਾਂ ਦੀ ਦੂਸਰੀ ਪਵਿੱਤਰ ਪੁਸਤਕ ‘ਦਸਮ ਗਰੰਥ’ਜਿਸ ਵਿਚ ਦਸਵੈਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਬਾਣੀਆਂ ਹਨ ਤੌਂ ਨਿਖੇੜਦਾ ਹੈ। ਗੁਰੂ ਗਰੰਥ ਸਾਹਿਬ ਦਿਾਂ ਰਚਨਾਵਾਂ ਦੇ ਰਚਨਹਾਰੇ ਵਖ ਵਖ ਸ਼੍ਰੇਣਿਆਂ ਤੇ ਫਿਰਕਿਅਨਾਲ ਸੰਭੰਧ ਰਖਦੇ ਹਨ ,ਉਨ੍ਹਾਂ ਵਿਚ ਹਿੰਧੂ ਹਨ,ਮੁਸਲਮਾਨ ਹਨ ਅਤੇ ਨੀਵੀਆਂ ਤੇ ਉਚੀਆਂ ਜਾਤਾਂ ਦੇ ਵੀ ਹਨ।
ਜਿੰਨੇ ਵਖ ਵਖ ਰਚਨਹਾਰੇ ਹਨ ਉਨ੍ਹੀਆਂ ਹੀ ਹਨ ਇਸ ਵਿਚ ਰਾਗ ਤੇ ਰਾਗਨੀਆਂ।ਸਾਰੇ ਮਜ਼ਮੂਨ ਨੂੰ ਵਖ ਵਖ ਤਰ੍ਹਾਂ ਦੇ ਕਾਵ ਰੂਪਾਂ ਵਿਚ ਪ੍ਰਗਟਾਇਆ ਹੈ। ੩੧ ਰਾਗ ਵਰਤੇ ਗਏ ਹਨ। ਉਨ੍ਹਾਂ ਨੂੰ ਪਦਿਆਂ,ਅਸਟਪਦੀਆਂ ਤੇ ੪ ਲਾਇਨਾਂ ਵਾਲੇ ਸਲੋਕਾਂ ਵਿਚ ਕਲਮਬੰਦ ਕੀਤਾ ਹੈ। ਲੰਬੀਆਂ ਰਚਨਾਵਾਂ ਵਾਰਾਂ ਦੇ ਰੂਪ ਵਿਚ ਹਨ।ਇਨ੍ਹਾਂ ਸਭ ਰਚਨਾਵਾਂ ਨੂੰ ਰਾਗਾਂ ਦੇ ਅਧਿਆਇਆਂ ਵਿਚ ਕਰਤੇ ਦੇ ਕ੍ਰਮ ਅਨੁਸਾਰ ਰਖਿਆ ਗਿਆ ਹੈ।੧੪੩੦ ਅੰਗਾਂ ਵਾਲੀ ਬੀੜ ਜਿਸ ਨੂੰ ਸਿਖਾਂ ਦੀ ਪ੍ਰਤਿਨਿਧ ਸਭਾ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੌਂ ਇਸ ਰੂਪ ਵਿਚ ਛਾਪਣ ਦੀ ਮਾਨਤਾ ਹੈ ਇਕ ਮਿਆਰ ਬਣ ਗਈ ਹੈ । ਇਸ ਰੂਪ ਵਿਚ ਪੰਨਿਆਂ ਦਾ ਕ੍ਰਮ ਹੇਠ ਲਿਖੇ ਅਨੁਸਾਰ ਹੈ-
ਤਤਕਰਾ(੧-੧੩),ਸਿਰੀ ਰਾਗ(੧੪-੯੩),ਮਾਝ(੯੪-੧੫੦),ਗਉੜੀ(੧੫੧-੩੪੬),ਆਸਾ(੩੪੭-੪੮੮),ਗੂਜਰੀ(੪੮੯-੫੨੬),ਦੇਵਗੰਧਾਰੀ(੫੨੭-੫੩੬),ਬਿਹਾਗੜਾ(੫੩੭-੫੫੬),ਵਡਹੰਸ(੫੫੭-੫੯੪),ਸੋਰਠ(੫੯੫-੬੫੯),ਧਨਾਸਰੀ(੬੬੦-੬੯੫),ਜੈਤਸਰੀ(੬੯੬-੭੧੦),ਟੋਡੀ(੭੧੧-੭੧੮),ਬੈਰਾੜੀ(੭੧੯-੭੨੦),ਤੈਲੰਗ(੭੨੧-੭੨੭),ਸੂਹੀ(੭੨੮-੭੯੪),ਬਿਲਾਵਲ(੭੯੫-੮੫੮),ਗੌਂਡ(੮੫੪-੮੭੫),ਰਾਮਕਲੀ(੮੭੬-੯੭੪),ਨਟ ਨਰਾਇਣ(੯੭੫-੯੮੩),ਮਾਲਿ ਗਉੜਾ(੯੮੪-੯੮੮),ਮਾਰੂ(੯੮੯-੧੧੦੬),ਤੁਖਾਰੀ(੧੧੦੭-੧੧੧੭),ਕੇਦਾਰਾ(੧੧੧੮-੧੧੨੪),ਭੈਰਉ(੧੧੨੫-੧੧੬੭),ਬੈਸੰਤ(੧੧੫੮-੧੧੯੬),ਸਾਰੰਗ(੧੧੯੭-੧੨੫੩),ਮਲਾਰ(੧੨੫੪-੧੨੯੩),ਕਾਨੜਾ(੧੨੯੪-੧੩੧੮),ਕਲਿਆਣ(੧੩੧੯-੧੩੨੬),ਪਰਭਾਤੀ(੧੩੨੭-੧੩੫੧),ਜੈਜਾਵੰਤੀ(੧੩੫੨-੧੩੫੩),ਸਲੋਕ ਸਹਸਕ੍ਰਿਤੀ(੧੩੫੩-੧੩੬੦),ਗਾਥਾ,ਫ਼ੁਨਹੇ ਤੇ ਚਉਬੋਲੇ(੧੩੬੦-੧੩੬੪),ਸਲੋਕ ਕਬੀਰ(੧੩੬੪-੧੩੭੭),ਸਲੋਕ ਫ਼ਰੀਦ(੧੩੭੭-੧੩੮੪),ਸਵੱਈਏ(੧੩੮੫-੧੪੦੯),ਸਲੋਕ ਵਾਰਾਂ ਤੌਂ ਵਧੀਕ(੧੪੧੦-੧੪੨੯),ਮੁੰਦਾਵਣੀ ਤੇ ਰਾਗਮਾਲਾ(੧੪੨੯-੧੪੩੦)
ਗੁਰੂ ਗਰੰਥ ਸਾਹਿਬ ਵਿਚ ਭਗਤ ਬਾਣੀ
ਭਗਤਾਂ ਦੀ ਬਾਣੀ: ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿਚੋਂ 22 ਰਾਗਾਂ ਵਿਚ ਭਗਤਾਂ ਦੀ ਬਾਣੀ ਹੈ। ਭਗਤਾਂ ਦੇ ਸਾਰੇ ਸ਼ਬਦ 349 ਹਨ, ਅਤੇ ਭਗਤ-ਬਾਣੀ ਵਿਚ 3 ਸ਼ਬਦ ਗੁਰੂ ਅਰਜਨ ਸਾਹਿਬ ਜੀ ਦੇ ਭੀ ਹਨ ।
ਭਗਤ ਬਾਣੀ ਦੇ ਸ਼ਬਦਾਂ ਦਿ ਗਿਣਤੀ ਭਗਤ ਸ਼ਬਦ ਭਗਤ ਸ਼ਬਦ
ਕਬੀਰ ਜੀ 224 ਭੀਖਨ ਜੀ 2
ਨਾਮਦੇਵ ਜੀ 61 ਸੂਰਦਾਸ ਜੀ 1 (ਸਿਰਫ਼ ਤੁਕ)
ਰਵਿਦਾਸ ਜੀ 40 ਪਰਮਾਨੰਦ ਜੀ 1
ਤ੍ਰਿਲੋਚਨ ਜੀ 4 ਸੈਣ ਜੀ 1
ਫਰੀਦ ਜੀ 4 ਪੀਪਾ ਜੀ 1
ਬੈਣੀ ਜੀ 3 ਸਧਨਾ ਜੀ 1
ਧੰਨਾ ਜੀ 3 ਰਾਮਾਨੰਦ ਜੀ 1
ਜੈਦੇਵ ਜੀ 2 ਗੁਰੂ ਅਰਜਨ ਦੇਵ ਜੀ 3
ਜੋੜ 352
ਸ਼ਬਦਾਂ ਤੋਂ ਇਲਾਵਾ ਗਉੜੀ ਰਾਗ ਵਿਚ ਕਬੀਰ ਜੀ ਦੀਆਂ 3 ਹੋਰ ਬਾਣੀਆਂ ਹਨ- ਬਾਵਨ ਅਖਰੀ, ਪੰਦ੍ਰਹ ਥਿਤੀ, ਸਤ ਵਾਰ। ਕਬੀਰ ਜੀ ਅਤੇ ਫਰੀਦ ਜੀ ਦੇ ਸ਼ਲੋਕਾਂ ਦੇ ਸੰਗ੍ਰਹ ਭੀ ਹਨ:- ਕਬੀਰ ਜੀ = 243 (ਇਹਨਾਂ ਸ਼ਲੋਕਾਂ ਵਿਚ ਗੁਰ-ਵਿਅਕਤੀਆਂ ਦੇ ਭੀ ਕੁਝ) ਫਰੀਦ ਜੀ = 130 ਸ਼ਲੋਕ ਹਨ
ਭੱਟ ਆਤੇ ਬਾਬਾ ਸੁੰਦਰ ਜੀ ਦੀ ਬਾਣੀ
ਬਾਬਾ ਸੁੰਦਰ ਜੀ ਦੀ ਬਾਣੀ ‘ਸਦੁ’ ਰਾਗ ਰਾਮਕਲੀ ਵਿਚ ਹੈ। = 6 ਪਉੜੀਆਂ । ਹੇਠ ਲਿਖੇ ਭੱਟਾਂ ਦੇ ਸਵਯੇ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:- (1) ਕੱਲਸਹਾਰ (2) ਜਾਲਪ (3) ਕੀਰਤ (4) ਭਿੱਖਾ (5) ਸਲ੍ਹ (6) ਭਲ੍ਹ (7) ਨਲ੍ਹ (8) ਬਲ੍ਹ (9) ਗਯੰਦ (10) ਹਰਿਬੰਸ
ਭਾਈ ਗੁਰਦਾਸ ਦੀ ਉਗਾਹੀ ਮੂਜਬ ਭਾਦੌਂ ਵਦੀ ਏਕਮ ਸੰਮਤ ੧੬੬੧/੧ ਅਗਸਤ ੧੬੦੪ ਵਾਲੇ ਦਿਨ ਇਹ ਸੰਕਲਨ ਮੁਕੰਮਲ ਹੋਇਆ। ਉਸ ਉਪਰੰਤ ਇਸ ਗਰੰਥ ਦਾ ਤਤਕਰਾ ਤੇ ਅੰਗ ਅੰਕਿਤ ਕਰਨਾ ਸ਼ੁਰੂ ਹੋਇਆ।੭੦੦੦ ਸ਼ਬਦਾਂ ਦੇ ਇਸ ਸੰਗ੍ਰਿਹ ਵਿਚ ਉਸ ਸਮੇਂ ਪਹਿਲੇ ਪੰਜ ਗੁਰੂਆਂ ,ਭਾਰਤ ਦੇ ਵਖ ਵਖ ਸੂਬਿਆਂ ਦੇ ੧੫ ਭਗਤਾਂ ਤੇ ਸੂਫ਼ੀਆਂ ਜਿਨ੍ਹਾਂ ਵਿਚ ਸ਼ੇਖ ਫਰੀਦ,ਕਬੀਰ ਤੇ ਭਗਤ ਰਵਿਦਾਸ ਸ਼ਾਮਲ ਹਨ ਦੀ ਬਾਣੀ ਹੈ।ਇਸ ਪਵਿੱਤਰ ਗਰੰਥ ਦੇ ੯੭੪ ਪਤਰੇ ਸਨ ਜਿਨ੍ਹਾਂ ਦੇ ੧੨”x੮”ਅਕਾਰ ਦੇ ੧੯੪੮ ਪੰਨੇ ਬਣਦੇ ਹਨ। ਇਨ੍ਹਾਂ ਵਿਚ ਕਈ ਖਾਲੀ ਪੰਨੇ ਵੀ ਸਨ । ਉਹ ਜਗ੍ਹਾਂ ਜਿਥੇ ਗੁਰੂ ਅਰਜਨ ਸਾਹਿਬ ਨੇ ਇਹ ਗਰੰਥ ਦਾ ਸੰਕਲਨ ਕੀਤਾ ਉਥੇ ਹੁਣ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਸਥਿਤ ਹੈ।
ਗੁਰਿਆਈ
ਸ੍ਰੀ ਗੁਰੂ ਗਰੰਥ ਸਾਹਿਬ ਨੂੰ ਗੁਰਿਆਈ (ਗੁਰਤਾ ਗੱਦੀ) ਬਾਰੇ ਭੱਟ ਵਹੀ (ਤਾਲੁਦਾ ਜੀਂਦ ਪਰਗਨੇ ਦਾ) ਵਿਚ ਇਉਂ ਦਰਜ ਹੈ:-
“ਗੁਰੂ ਗੋਬਿੰਦ ਸਿੰਘ ਮਹਿਲ ਦਸਮਾਂ ਬੇਟਾ ਗੁਰੂ ਤੇਗ ਬਹਾਦੁਰ ਕਾ ਪੋਤਾ ਹਰਿਗੋਬਿੰਦ ਜੀ ਕਾ ਪੜਪੋਤਾ ਗੁਰੂ ਅਰਜਨ ਕਾ ਵਾਰਿਸ ਗੁਰੂ ਰਾਮਦਾਸ ਜੀ ਕੀ ਸੂਰਜਬੰਸਿ ਗੋਸਾਲ ਗੋਤਰ ਸੋਢੀ ਖਤਰੀ ਵਾਸੀ ਅਨੰਦਪੁਰ ਪਰਗਨਾ ਕਹਿਲੂਰ ਮੁਕਾਮ ਨੰਦੇੜ ਤਟ ਗੁਦਾਵਰੀ ਦਖਣ ਦੇਸ ਸੰਮਤ ਸਤਾਰਾ ਸੌ ਪੈਂਸਠ ਕਾਤਿਕ ਮਾਸ ਕੀ ਚੌਥ ਸ਼ੁਕਲ ਪਖੇ ਬੂਦਵਾਰ ਕੇ ਦਿਹੁਰੀ ਭਾਈ ਦਇਆ ਸਿੰਘ ਸੇ ਬਚਨ ਹੋਇਆਂ ਸ੍ਰੀ ਗੁਰੂ ਗਰੰਥ ਸਾਹਿਬ ਲੈ ਆਓ।ਬਚਨ ਪਾਇ ਦਇਆ ਸਿੰਘ ਸ੍ਰੀ ਗਰੰਥ ਸਾਹਿਬ ਲੈ ਤਾਏ। ਗੁਰੂ ਜੀ ਨੇ ਪੰਜ ਪੈਸੇ ਨਰੇਲ ਅਗੇ ਭੇਟਾ ਰਖਾ ਮਥਾ ਟੇਕਾ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰਿ ਜਗ੍ਹਾ ਸ੍ਰੀ ਗਰੰਥ ਜਿ ਕੋ ਜਾਨਣਾ । ਜੋ ਸਿਖ ਜਾਣੇਗਾ ਓਸ ਕੀ ਘਾਲ ਥਾਏ ਪਵੇਗੀ ਗੁਰੂ ਤਿਸ ਕੀ ਬਹੁੜੀ ਕਰੇਗਾ।“
ਗੁਰੂ ਗਰੰਥ ਸਾਹਿਬ ੧੯੧੪ ਦੀ ਵਿਸ਼ਵ ਜੰਗ ਦੌਰਾਨ ਮੈਸੋਪਟਾਮੀਆ ਵਿਚ ਕਿਧਰੇ ਸਿਖ ਮਾਰਚਿੰਗ ਕਾਲਮ ਦੀ ਅਗਵਾਈ ਕਰਦੇ ਹੋਏ
‘ਗੁਰੂ ਗਰੰਥ ਸਾਹਿਬ ਸਦੀਵੀ ਗੁਰੂ ਹਨ’। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਜੋਤੀ ਜੋਤ ਸਮਾਉਣ ਤੌਂ ਬਾਦ ਸਿਖ ਸਮਾਜ ਦੀ ਇਹੀ ਸੋਚ ਤੇ ਅਕੀਦਾ ਹੈ। ਸਿਖਾਂ ਦੇ ਔਕੁੜ ਭਰੇ ਸਮੇਂ ਵੀ ,ਜਦੌਂ ਉਨ੍ਹਾਂ ਨੂੰ ਗੈਰ-ਕਨੂੰਨੀ ਕਰਾਰ ਦਿਤਾ ਗਿਆ ਤੇ ਉਨ੍ਹਾਂ ਨੂੰ ਜੰਗਲਾਂ ਵਿਚ ਸ਼ਰਨ ਲੈਣੀ ਪਈ ,ਸਿਖਾਂ ਦੀ ਸਭ ਤੌਂ ਵਡਮੁੱਲੀ ਸ਼ੈ ਗੁਰੂ ਗਰੰਥ ਸਾਹਿਬ ਹੀ ਸੀ ਜਿਸ ਉਤੇ ਉਂ੍ਹਾਂ ਨੂੰ ਸਭ ਤੌਂ ਵੱਧ ਮਾਣ ਸੀ ਅਤੇ ਜਿਸ ਨੂੰ ਉਨ੍ਹਾਂ ਨੇ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਸਭ ਤੌਂ ਵੱਧ ਮਹਿਫ਼ੂਜ਼ ਰਖਿਆ।ਹੋਰ ਕਿਸੇ ਨੂੰ ਉਨ੍ਹਾਂ ਇਸ ਪਵਿੱਤਰ ਪੁਸਤਕ ਦੀ ਬਰਾਬਰੀ ਨਹੀਂ ਕਰਨ ਦਿਤੀ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿਚ ,ਜਿਸ ਨੇ ਖਾਲਸਾ ਦੇ ਨਾਂ ਤੇ ਸੁਤੰਤਰ ਸਾਮਰਾਜ ਕਾਇਮ ਕੀਤਾ,ਸ਼ਖਸੀ ਅਚਾਰ ਵਿਚਾਰ ਤੇ ਦਰਬਾਰੀ ਕਾਰ ਵਿਹਾਰ ਗੁਰੂ ਗਰੰਥ ਸਾਹਿਬ ਉਦਾਲੇ ਹੀ ਕੇਂਦ੍ਰਿਤ ਸੀ।ਜਿਵੇਂ ਕਿ ਸਮਕਾਲੀ ਦਸਤਾਵੇਜ਼ਾਂ ਤੌਂ ਪਤਾ ਲਗਦਾ ਹੈ ਰਣਜੀਤ ਸਿੰਘ ਆਪਣਾ ਦਿਨ ਗੁਰੂ ਗਰੰਥ ਸਾਹਿਬ ਦੀ ਇਬਾਦਤ ਤੌਂ ਬਾਦ ਹੀ ਸ਼ੁਰੂ ਕਰਦਾ ਸੀ।ਦਿਨਾਂ ਦਿਹਾਰਾਂ ਤੇ ਉਹ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਗੁਰੂ ਗਰੰਥ ਸਾਹਿਬ ਅੱਗੇ ਸੀ ਨਿਵਾਉਣ ਜਾਇਆ ਕਰਦਾ ਸੀ।ਸਿਖਾਂ ਵਾਸਤੇ ਕੇਵਲ ਗੁਰੂ ਗਰੰਥ ਸਾਹਿਬ ਹੀ ਇਕੋਇਕ ਧਾਰਮਿਕ ਇਬਾਦਤ ਦਾ ਮਰਕਜ਼ ਹਨ। ਇਸ ਤੌਂ ਇਲਾਵਾ ਮਨੁਖ ਦੀ ਸ਼ਕਲ ਵਿਚ ਯਾ ਚਿਨ੍ਹ ਦੀ ਸ਼ਕਲ ਵਿਚ ਹੋਰ ਕੁਝ ਵੀ ਨਹੀਂ।
ਗੁਰੂ ਗੋਬਿੰਦ ਸਿੰਘ ਉਪਰੰਤ ਇਸ ਪਵਿੱਤਰ ਪੁਸਤਕ ਨੂੰ ਹੀ ਗੁਰੂ ਕਰਕੇ ਜਾਣਿਆ ਜਾਂਦਾ ਹੈ।
ਪੰਜ ਕਕਾਰ
11:42 AM
ਕੇਸਕੀ-
ਅਕਾਲ ਪੁਰਖ ਦੀ ਮੋਹਰ ਹਨ,ਸਿੱਖ ਗੁਰੂ ਦਾ ਹੁਕਮ ਮੰਨ ਕੇ ਕੇਸਾਂ ਦੀ ਸੰਭਾਲ ਲਈ ਦਸਤਾਰ ਅਤੇ ਕੇਸਕੀ ਸਜਾਉਂਦੇ ਹਨ ਤੇ ਇਨ੍ਹਾਂ ਨੂੰ ਸਦਾ ਲਈ ਕਾਇਮ ਰੱਖਦੇ ਹਨ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਕੇਸਾਂ ਦੀ ਬੇਅਦਬੀ ਨਾ ਕਰਕੇ ਗੁਰੂ ਦੀ ਬਖਸ਼ਸ਼ ਲੈਂਦੇ ਹਨ.
ਕੰਘਾ-
ਕੇਸ ਜੋ ਗੁਰੂ ਦੀ ਮੋਹਰ ਹਨ ਉਹਨਾਂ ਦੀ ਸਫਾਈ ਸੰਭਾਲ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਕਕਾਰ ਦੇ ਤੌਰ ਤੇ ਕੰਘਾ ਬਖਸ਼ਿਆ ਹੈ, ਜੋ ਸਿੱਖ ਨੇ ਉਹਨਾਂ ਦੇ ਹੁਕਮ ਅਨੁਸਾਰ ਕੇਸਾਂ ਵਿੱਚ ਰੱਖਦਾ ਹੈ. ਕੰਘਾ ਜਿੱਥੇ ਕੇਸਾਂ ਦੀ ਸਫਾਈ ਕਰਦਾ ਹੈ ,ਉੱਥੇ ਸਾਨੂੰ ਦਰਸਾਉਂਦਾ ਹੈ ਕਿ ਕੇਸਾਂ ਦੀ ਸਫਾਈ ਦੇ ਨਾਲ ਨਾਲ ਮਨ ਦੀ ਸਫਾਈ ਵੀ ਕੀਤੀ ਜਾਏ.
ਕੜਾ-
ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ. ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.
ਕਿਰਪਾਨ-
ਕਿਰਪਾਨ ਗੁਰੂ ਸਾਹਿਬ ਦੀ ਬਖਸ਼ਸ਼ ਅਤੇ ਹਉਮੇ ਤੇ ਹੰਕਾਰ ਨੂੰ ਮਾਰਨ ਵਾਲੀ ਸ਼ਕਤੀ ਦਾ ਚਿਨ੍ਹ ਹੈ .ਕਿਰਪਾਨ ਸਦਾ ਗਾਤਰੇ ਵਿੱਚ ਰੱਖਣੀ ਹੈ ਅਤੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਸਰੀਰ ਤੇ ਧਾਰਨ ਕਰਨੀ ਹੈ. ਬੁਰਾਈਆਂ ਦੇ ਅਧੀਨ ਭੈੜੇ ਮਨੁੱਖ ਜੁਲਮ ਕਰਦੇ ਹਨ, ਉਨ੍ਹਾਂ ਤੋਂ ਆਪਣੇ ਆਪ ਦੀ ਅਤੇ ਮਾਨਵਤਾ ਦੀ ਰੱਖਿਆ ਕਰਨ ਦੀ ਪ੍ਰੇਰਨਾ ਕਰਦੀ ਹੈ.
ਕਛਹਿਰਾ-
ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ. ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ.
ਕੜਾ ਦਰਸਾਉਂਦਾ ਹੈ ਕਿ ਸਿੱਖ ਹੁਣ ਗੁਰੂ ਵਾਲਾ ਬਣ ਗਿਆ ਹੈ ਅਤੇ ਇਸ ਪ੍ਰਤਿਗਿਆ ਨੂੰ ਨਿਭਾਉਣ ਲਈ ਸਿੱਖ ਦੇ ਅੰਦਰ ਲੋਹੇ ਵਰਗੀ ਦ੍ਰਿੜਤਾ ਅਤੇ ਬਲ ਪੈਦਾ ਹੋਣਾ ਚਾਹੀਦਾ ਹੈ. ਕੜਾ ਸੁਚੇਤ ਕਰਦਾ ਹੈ ਕਿ ਉਹ ਗੁਰੂ ਦਾ ਸਿੱਖ ਹੈ ਅਤੇ ਹੁਣ ਉਸ ਨੇ ਗੁਰਮਤ ਦੇ ਨਿਯਮ ਪਾਲਣੇ ਹਨ ਅਤੇ ਕੋਈ ਕੁਕਰਮ ਨਹੀਂ ਕਰਨਾ.
ਕਿਰਪਾਨ-
ਗੁਰੂ ਸਾਹਿਬ ਜੀ ਦੇ ਹੁਕਮ ਵਿੱਚ ਪਹਿਨਣਾ ਜਰੂਰੀ ਹੈ. ਗੁਰੂ ਸਾਹਿਬ ਜੀ ਦੀ ਇਹ ਬਖਸ਼ੀ ਹੋਈ ਦਾਤ ਸਿੱਖ ਨੂੰ ਆਪਣੀਆਂ ਵਿਸ਼ੇ ਵਿਕਾਰਾਂ ਦੀਆਂ ਵਾਸ਼ਨਾਵਾਂ ਤੇ ਕਾਬੂ ਕਰਨ ਦੀ ਸਿੱਖਿਆ ਦਿੰਦੀ.
ਗੁਰੂ ਗੋਬਿੰਦ ਸਿੰਘ ਜੀ
11:26 AM
ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ ਦਸਵੇਂ ਗੁਰੂ ਸਨ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ੨੨ ਦਸੰਬਰ ੧੬੬੬ ਈ: ਨੂੰ ਪਟਨਾ, ਬਿਹਾਰ ਵਿਖੇ ਮਾਤਾ ਗੁਜਰੀ ਜੀ ਦੀ ਕੁੱਖੋਂ ਹੋਇਆ।
ਇਨਕਲਾਬੀ ਰਹਿਬਰ : ਗੁਰੂ ਗੋਬਿੰਦ ਸਿੰਘ ਜੀ, ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਇਕ ਮਹਾਨ ਇਨਕਲਾਬੀ ਯੋਧੇ ਹੋਏ ਹਨ, ਜਿਨ੍ਹਾਂ ਨੇ ਸਦੀਆਂ ਤੋਂ ਜਬਰ-ਜ਼ੁਲਮ ਦੀਆਂ ਸੱਟਾਂ ਨਾਲ ਮਿੱਧੇ-ਮਧੋਲੇ ਹਿੰਦੁਸਤਾਨੀ ਸਮਾਜ ਵਿਚ ਨਵੀਂ ਰੂਹ ਫੂਕੀ ਅਤੇ ਲੋਕਾਂ ਦੇ ਮਨਾਂ ਵਿਚੋਂ ਹਕੂਮਤੀ ਜਬਰ ਦੇ ਸਹਿਮ ਨੂੰ ਦੂਰ ਕਰਨ ਲਈ ਹਥਿਆਰਬੰਦ ਖਾਲਸਾ-ਪੰਥ ਦੀ ਸਿਰਜਨਾ ਕੀਤੀ। ਉਨ੍ਹਾਂ ਨੇ ਹਿੰਦੁਸਤਾਨੀ ਲੋਕਾਂ ਦੀ ਸੁੱਤੀ ਹੋਈ ਆਤਮਾ ਨੂੰ ਹਲੂਣਿਆ ਅਤੇ ਇੱਜ਼ਤ ਸਵੈਮਾਨ ਨਾਲ ਜ਼ਿੰਦਗੀ ਜੀਣ ਲਈ ਪ੍ਰੇਰਿਆ। ਗੁਰੂ ਜੀ ਨੂੰ ਇਕ ਪਾਸੇ ਕੱਟੜ ਮੁਗ਼ਲ ਹਕੂਮਤ ਅਤੇ ਦੂਜੇ ਪਾਸੇ ਬੋਦੀਆਂ ਧਾਰਮਿਕ ਪਰੰਪਰਾਵਾਂ ਦੀ ਧਾਰਨੀ ਸਨਾਤਨੀ ਜਮਾਤ ਦੇ ਨਾਲ ਨਾਲ ਪਹਾੜੀ ਰਾਜਿਆਂ ਦੀ ਈਰਖਾ ਦਾ ਸੰਤਾਪ ਵੀ ਹੰਢਾਉਣਾ ਪਿਆ। ਇਨ੍ਹਾਂ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕਰਨ ਲਈ ਗੁਰੂ ਜੀ ਨੂੰ ਜ਼ਿੰਦਗੀ ਭਰ ਸੰਘਰਸ਼ ਕਰਨਾ ਪਿਆ।
ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ-ਉਦੇਸ਼ ਸੱਚ ਧਰਮ ਦੀ ਸਥਾਪਨਾ ਲਈ ਮਜ਼ਲੂਮਾਂ ਤੇ ਨਿਤਾਣਿਆਂ ਦੀ ਰਾਖੀ ਕਰਨਾ ਅਤੇ ਹਰ ਤਰ੍ਹਾਂ ਦੇ ਜਬਰ-ਜ਼ੁਲਮ ਦਾ ਟਾਕਰਾ ਕਰਨਾ ਸੀ ਕਿਉਂਕਿ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਸਮਾਜ ਦੇ ਪਤਨ ਜਾਂ ਅਧਰਮ ਦੇ ਬੋਲਬਾਲੇ ਦਾ ਮੁੱਖ ਕਾਰਨ ਲੋਕਾਂ ਦੀ ਗ਼ੁਲਾਮ ਮਾਨਸਿਕਤਾ ਹੈ। ਉਨ੍ਹਾਂ ਦੁਆਰਾ ਜੰਗਾਂ ਲੜਨ ਦਾ ਮਨੋਰਥ ਲੋਕਾਂ ਨਾਲ ਹੋ ਰਹੇ ਜਬਰ ਜਾਂ ਧੱਕੇਸ਼ਾਹੀ ਨੂੰ ਰੋਕਣਾ ਸੀ। ਧਰਮ ਦੀ ਸਥਾਪਨਾ, ਨੇਕ-ਜਨਾਂ ਦੀ ਰਖਿਆ ਅਤੇ ਦੁਸ਼ਟਾਂ ਦੇ ਨਾਸ਼ ਕਰਨ ਦੇ ਆਪਣੇ ਜੀਵਨ-ਉਦੇਸ਼ ਨੂੰ ਆਪ ਬਚਿਤ੍ਰ ਨਾਟਕ ਵਿਚ ਸਪਸ਼ਟ ਕਰਦੇ ਹਨ:
ਹਮ ਇਹ ਕਾਜ ਜਗਤ ਮੋ ਆਏ॥ ਧਰਮ ਹੇਤ ਗੁਰਦੇਵ ਪਠਾਏ॥
ਜਹਾਂ ਤਹਾਂ ਤੁਮ ਧਰਮ ਬਿਥਾਰੋ॥ ਦੁਸਟ ਦੋਖੀਅਨਿ ਪਕਰਿ ਪਛਾਰੋ॥42॥...
ਧਰਮ ਚਲਾਵਨ ਸੰਤ ਉਬਾਰਨ॥ ਦੁਸਟ ਸਭਨ ਕੋ ਮੂਲ ਉਪਾਰਨ॥43॥
ਦਸਮੇਸ਼ ਪਿਤਾ ਜੀ ਨੇ ਅਖੌਤੀ ਧਾਰਮਿਕ ਲੋਕਾਂ ਵੱਲੋਂ ਕੀਤੇ ਜਾ ਰਹੇ ਪਾਖੰਡਾਂ ਦਾ ਖ਼ੂਬ ਪਾਜ ਉਘੇੜਿਆ। ਆਪਣੀ ਬਾਣੀ ਵਿਚ ਉਨ੍ਹਾਂ ਨੇ ਇਨ੍ਹਾਂ ਪਾਖੰਡਾਂ ਅਤੇ ਕਰਮਕਾਂਡਾਂ ਦੀ ਨਿਖੇਧੀ ਕਰਦਿਆਂ ਲੋਕਾਂ ਨੂੰ ਸੱਚੇ-ਸੁੱਚੇ ਜੀਵਨ ਦੇ ਧਾਰਨੀ ਹੋਣ ਲਈ ਪ੍ਰੇਰਿਆ। ਆਪ ਜੀ ਆਪਣੀ ਬਾਣੀ ਵਿਚ ਦੱਸਦੇ ਹਨ ਕਿ ਮੂਰਤੀ-ਪੂਜਾ, ਬੁੱਤ-ਪੂਜਾ, ਤੀਰਥ ਯਾਤਰਾ ਜਾਂ ਬਗੁਲ ਸਮਾਧੀਆਂ ਨਾਲ ਅਕਾਲ ਪੁਰਖ ਦੀ ਭਗਤੀ ਨਹੀਂ ਹੋ ਸਕਦੀ। ਕਹਿਣ ਤੋਂ ਭਾਵ ਗੁਰੂ ਜੀ ਨੇ ਪ੍ਰਚੱਲਤ ਅਖੌਤੀ ਧਾਰਮਿਕ ਵਿਸ਼ਵਾਸਾਂ ਦਾ ਖੰਡਨ ਬੇਖ਼ੌਫ ਹੋ ਕੇ ਕੀਤਾ ਅਤੇ ਲੋਕਾਂ ਨੂੰ ਸੱਚ ਮਾਰਗ ਦੇ ਧਾਰਨੀ ਹੋਣ ਲਈ ਪ੍ਰੇਰਿਆ:
ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧਿਆਨ ਲਗਾਇਓ॥
ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ॥
ਬਾਸ ਕੀਓ ਬਿਖਿਆਨ ਸੋਂ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ॥
ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥9॥
ਅਜੋਕੀ ਦੁਨੀਆਂ ਮਨੁੱਖੀ ਅਧਿਕਾਰਾਂ ਅਤੇ ਮਨੁੱਖੀ ਸਤਿਕਾਰ ਦੀ ਬਹਾਲੀ ਲਈ ਤਰਲੇ ਲੈ ਰਹੀ ਹੈ। ਪਰ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਅੱਜ ਤੋਂ ਤਿੰਨ ਸਦੀਆਂ ਪਹਿਲਾਂ ਇਹ ਐਲਾਨ ਕਰ ਦਿੱਤਾ ਕਿ ਸਮੁੱਚੀ ਮਨੁੱਖਤਾ ਵਿਚ ਇਕ ਅਕਾਲ ਪੁਰਖ ਦੀ ਜੋਤ ਕੰਮ ਕਰ ਰਹੀ ਹੈ; ਸਾਰੇ ਇਕੋ ਮਿੱਟੀ ਦੇ ਬਣੇ ਹੋਏ ਹਨ, ਇਸ ਲਈ ਹਿੰਦੂ, ਮੁਸਲਮਾਨ, ਜੋਗੀ ਆਦਿ ਫਿਰਕੂ ਵੰਡੀਆਂ ਦੇ ਆਧਾਰ ਤੇ ਮਨੁੱਖਤਾ ਨੂੰ ਵੰਡਣਾ ਜਾਇਜ਼ ਨਹੀਂ। ਇਸ ਲਈ ਉਸੇ ਇਕ ਨੂੰ ਮੰਨਦਿਆਂ ਹੋਇਆਂ ਸਭ ਨੂੰ ਉਸੇ ਦਾ ਸਰੂਪ ਸਮਝਣਾ ਚਾਹੀਦਾ ਹੈ:
ਕੋਊ ਭਇਓ ਮੁੰਡੀਆ ਸੰਨਿਆਸੀ ਕੋਊ ਜੋਗੀ ਭਇਓ
ਕੋਊ ਬ੍ਰਹਮਚਾਰੀ ਕੋਊ ਜਤੀ ਅਨੁਮਾਨਬੋ॥
ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥...॥15॥85॥
ਸਭ ਤੋਂ ਇਨਕਲਾਬੀ ਗੱਲ ਗੁਰੂ ਸਾਹਿਬ ਨੇ ਇਹ ਕੀਤੀ ਕਿ ਉਨ੍ਹਾਂ ਦੱਬੇ-ਕੁਚਲੇ, ਲਿਤਾੜੇ ਹੋਏ ਲੋਕਾਂ, ਗਰੀਬ ਕਿਰਤੀਆਂ ਤੇ ਨਿਤਾਣਿਆਂ ਨੂੰ ਗਲ਼ ਨਾਲ ਲਾਇਆ। ਸਦੀਆਂ ਤੋਂ ਗ਼ੁਲਾਮੀ ਅਤੇ ਜਹਾਲਤ ਦੀ ਜ਼ਿੰਦਗੀ ਜੀਅ ਰਹੇ ਲੋਕਾਂ ਵਿਚ ਅਣਖ ਅਤੇ ਸਵੈਮਾਨ ਦੀ ਭਾਵਨਾ ਨੂੰ ਜਗਾ ਦਿੱਤਾ। ਇਹੀ ਲੋਕ ਗੁਰੂ ਕਿਰਪਾ ਦੇ ਪਾਤਰ ਬਣ ਕੇ ਖਾਲਸਾ ਸਜੇ ਅਤੇ ਗੁਰੂ ਨਜ਼ਰਾਂ ਵਿਚ ਪ੍ਰਵਾਨ ਚੜ੍ਹੇ। ਗੁਰੂ ਜੀ ਇਨ੍ਹਾਂ ਦੇ ਕਿਰਦਾਰ ਤੇ ਤਸੱਲੀ ਪ੍ਰਗਟ ਕਰਦੇ ਕਹਿੰਦੇ ਹਨ:
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੇ ਗਰੀਬ ਕਰੋਰ ਪਰੇ॥52॥ (ਅਸਫੋਟਕ ਕਬਿੱਤ ਸਵੈਯਾ)
ਦੁਨੀਆਂ ਦੇ ਹੋਰਨਾਂ ਧਾਰਮਿਕ ਰਹਿਬਰਾਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਪ ਨੂੰ ਪਰਮਾਤਮਾ ਨਹੀਂ ਅਖਵਾਇਆ, ਆਪਣਾ ਨਾਮ ਨਹੀਂ ਜਪਾਇਆ ਅਤੇ ਨਾ ਹੀ ਆਪਣੇ ਨਾਮ ਦਾ ਧਰਮ ਚਲਾਇਆ। ਆਪਣੇ ਆਪ ਨੂੰ ਅਕਾਲ ਪੁਰਖ, ਵਾਹਿਗੁਰੂ ਦਾ ਦਾਸ, ਸੇਵਕ ਦੱਸਦਿਆਂ, ਉਨ੍ਹਾਂ ਬੜੀ ਸਖ਼ਤ ਹਦਾਇਤ ਕੀਤੀ ਕਿ ਮੈਨੂੰ ਪਰਮਾਤਮਾ ਨਹੀਂ ਸਮਝਣਾ:
ਜੋ ਹਮ ਕੋ ਪਰਮੇਸਰ ਉਚਰਿਹੈਂ॥ ਤੇ ਸਭ ਨਰਕ ਕੁੰਡ ਮਹਿ ਪਰਿਹੈਂ॥
ਮੋ ਕੌ ਦਾਸ ਤਵਨ ਕਾ ਜਾਨੋ॥ ਯਾ ਮੈ ਭੇਦ ਨ ਰੰਚ ਪਛਾਨੋ॥32॥
ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿਚ ਇਕ ਇਨਕਲਾਬੀ ਰਹਿਬਰ ਹੋਏ ਹਨ, ਜਿਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਵਿਚ ਇਨਕਲਾਬੀ ਤਬਦੀਲੀ ਲਿਆਂਦੀ। ਅਜੋਕੇ ਦੇਹਧਾਰੀ ਗੁਰੂਆਂ, ਅਖੌਤੀ ਸਾਧਾਂ-ਸੰਤਾਂ ਅਤੇ ਮਹਾਤਮਾਵਾਂ ਨੂੰ ਦਸਮੇਸ਼ ਜੀ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਭੇਖ ਤੇ ਅਡੰਬਰ ਦਾ ਤਿਆਗ ਕਰਨਾ ਚਾਹੀਦਾ ਹੈ ਅਤੇ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਵਹਿਮਾਂ-ਭਰਮਾਂ, ਕਰਮਕਾਂਡਾਂ ਦੇ ਭੰਬਲਭੂਸੇ ਵਿਚ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਸਮੇਸ਼ ਪਿਤਾ ਜੀ ਦਾ ਪ੍ਰਕਾਸ਼-ਪੁਰਬ ਮਨਾਇਆ ਤਦ ਹੀ ਸਫਲਾ ਹੋਵੇਗਾ, ਜੇ ਅਸੀਂ ਉਨ੍ਹਾਂ ਦੇ ਦਰਸਾਏ ਗਾਡੀ-ਰਾਹ ਤੇ ਚੱਲਣ ਦਾ ਦ੍ਰਿੜ੍ਹਤਾ ਸਹਿਤ ਪ੍ਰਣ ਕਰੀਏ! ਸ. ਚਮਕੌਰ ਸਿੰਘ
Subscribe to:
Posts
(Atom)
Archive
-
▼
2012
(14)
-
▼
December
(7)
- Dhadi Jatha Ajab Singh Ankhi - Gabru Punjab De Ver...
- Roop Rab Da - Ajeb Singh Ankhi - Dhadi Vaar Pind R...
- Dhadi Ajeb Singh Ankhi Parsang - Bhai Taru Singh Ji
- Dhadi Ajeb Singh Ankhi Parkash Purb Guru Nanak Dev Ji
- Bhai Sarbjit Singh Ji Hazoori Raagi Harminder Sahi...
- Katha Bhai Jaswant Singh Ji - Parkash Purb Guru Na...
- Bhai Sartaj Singh Ji Basrawa Wale Katha Pind Rajpu...
-
▼
December
(7)
About me
Jaspreet Singh Sangha
Pro.
SjS Computer Solutions
Dhami Commercial Complex, First Floor,
Sutehri Road, Hoshiarpur, (140001)
Punjab, India
Deals in :- CCTV Camera, Video Door Phone, Computer Hardware, Laptops, Web Hosting, Web Designing,